ਇਹਨੇ ਹੀਰ ਲਈ ਜਹਿਰਾਂ ਘੋਲੀਆਂ ਨੇ , ਇਹਨੇ ਸੱਸੀਆਂ ਸੋਹਣੀਆਂ ਰੋਲੀਆਂ ਨੇ , ਇਹਦਾ ਕਿਤੇ ਵਿਸਾਹ ਨਾ ਖਾ ਬੈਠੀਂ , ਕਿਤੇ ਇਸ਼ਕ ਦਾ ਰੋਗ ਨਾ ਲਾ ਬੈਠੀਂ । ਹੰਜੂਆਂ ਨੂੰ ਪੀਣਾ ਪੈਣਾ ਏ , ਮਰ ਮਰ ਕੇ ਜੀਣਾ ਪੈਣਾ ਏ , ਨਜਰ ਨਾ ਕਿਤੇ ਮਿਲਾ ਬੈਠੀ , ਕਿਤੇ ਇਸ਼ਕ ਦਾ ਰੋਗ ਨਾ ਲਾ ਬੈਠੀਂ । ਇਸ ਇਸ਼ਕ ਦੇ ਕੋਲੋਂ ਬਚ ਕੁੜੀਏ , ਤੈਨੂੰ ਹਾਫਿਜ ਕਹਿੰਦਾ ਸੱਚ ਕੁੜੀਏ , ਨਾ ਇੱਜਤ ਸ਼ਾਨ ਗਵਾ ਬੈਠੀਂ , ਕਿਤੇ ਇਸ਼ਕ ਦਾ ਰੋਗ ਨਾ ਲਾ ਬੈਠੀਂ ਜਿੰਦ ਬਖਤਾਂ ਵਿੱਚ ਨਾ ਪਾ ਬੈਠੀਂ ਕਿਤੇ ਇਸ਼ਕ ਦਾ ਰੋਗ ਨਾ ਲਾ ਬੈਠੀਂ ~
The first time progressive of modern Indian Arts ,Science , Rationality, Awareness , Curiosity,Courage, Persistence