Pash1977 "ਸਿਆੜ " ਵਿੱਚ ਛਪਿਆ ਇਹ ਲੇਖ 29 ਸਾਲਾਂ ਬਾਦ ਵੀ ਉਨਾ ਹੀ ਸਾਰਥਕ ਹੈ ਜਿੰਨਾਂ ਉਦੋ ਸੀ।ਲੇਖ ਵੱਡਾ ਹੋਣ ਕਾਰਨ ਤਿੰਨ ਹਿੱਸਿਆ ਚ ਪਾ ਰਿਹਾਂ,
**ਰਾਮਰਾਜ ਵੱਲ ਵਾਪਸੀ **
ਜਿਸ ਨੂੰ ਤੁਸੀਂ ਭਾਰਤ ਦੀ ਪੁਰਾਣੀ ਸੰਸਕ੍ਰਿਤੀ ਕਹਿੰਦੇ ਹੋ ਉਸਤੋ ਜਿੰਨਾ
ਛੇਤੀ ਪਿੱਛਾ ਛੁਡਾ ਲਈਏ ਖਰਾ ਹੈ। ਸਿਰਫ ਆਪਣੀ ਹੋਣ ਨਾਲ ਕੋਈ ਬਿਮਾਰੀ
ਚੰਗੀ ਨਹੀ ਹੋ ਜਾਂਦੀ। ਪਰ ਜਿਸ ਜਾਲ ਵਿੱਚ ਤੁਸੀਂ ਜਕੜੇ ਹੋਏ ਹੋਵੋਂ ਹਜ਼ਾਰਾਂ
ਸਾਲਾਂ ਤੋਂ,ਉਹ ਚੰਗਾ ਲੱਗਣ ਲੱਗ ਪੈਂਦਾ ਹੈ। ਲੋਕ ਆਖਦੇ ਹਨ ਸਭ ਚੰਗੀਆਂ ਚੀਜਾਂ
ਭਾਰਤ ਵਿੱਚ ਸਨ, ਰਾਮਰਾਜ,ਸਮਾਜਵਾਦ, ਸਚਾਈ ਸੀ ਖੁਸ਼ਹਾਲੀ ਸੀ।ਉਹ
ਬਕਦੇ ਹਨ। ਪਿੱਛੇ ਵੱਲ ਮੁੜਨਾ ਮੂਰਖਤਾ ਹੈ। ਸਨਕ ਹੈ।ਕੋੲੀ ਚੰਗੀ ਚੀਜ਼ ਨਹੀ
ਸੀ ਜਿਸ ਵੱਲ ਮੁੜਨ ਦੀ ਲੋੜ ਹੋਵੇ। ਚੰਗੀਆਂ ਚੀਜਾਂ ਛੱਡ ਕੇ ਤੁਰ ਆਉਣ ਵਾਲੀ
ਕਰਤੂਤ ਦੇ ਮਾਲਕ ਭਲਾਂ ਅਸੀਂ ਕਿੱਥੋ? ਜੇ ਕੋਈ ਚੰਗੀ ਚੀਜ਼ ਹੁੰਦੀ ਤਾਂ ਅਸੀ ਛੱਡ
ਕੇ ਹੀ ਨਾ ਆਏ ਹੁੰਦੇ। ਚੰਗੀ ਚੀਜ ਨੂੰ ਛੱਡ ਕੇ ਕੋਈ ਨਹੀ ਜਾਂਦਾ। ਅਤੇ ਜੇ
ਜਾਂਦਾ ਵੀ ਹੈ ਨਾ ਤਾਂ ਹੋਰ ਚੰਗੀ ਚੀਜ਼ ਦੀ ਖੋਜ਼ ਵਿੱਚ ਜਾਂਦਾ ਹੈ ਪਰ ਅਸੀਂ
ਬੜੇ ਭੁਲੇਖੇ ਵਿੱਚ ਹਾਂ।
ਸਾਡਾ ਖਿਆਲ ਹੈ ਕਿ ਭਾਰਤ ਸੋਨੇ ਦੀ ਚਿੜੀ ਸੀ।ਭਾਰਤ ਕਦੇ ਸੋਨੇ ਦੀ
ਚਿੜੀ ਨਹੀ ਸੀ। ਹਾਂ ਕੁੱਝ ਲੋਕਾਂ ਵਾਸਤੇ ਸੀ ।ਅਤੇ ਕੁੱਝ ਕੁ ਲੋਕਾਂ ਵਾਸਤੇ
ਤਾਂ ਅੱਜ ਵੀ ਹੈ। ਸਾਰੇ ਲੋਕਾਂ ਲਈ ਤਾਂ ਕਦੇ ਵੀ ਨਹੀ ਸੀ। ਅਸੀਂ ਸੋਚਦੇ ਹਾਂ
ਕਿ ਪਿਛਲੇ ਸਮੇ ਵਿੱਚ ਘਰਾਂ ਨੂੰ ਜਿੰਦਰੇ ਨਹੀ ਲਗਾਏ ਜਾਂਦੇ ਸਨ। ਪਰਮਤਮਾ
ਰਾਜ ਸਨ।ਭਲੇ ਵੇਲੇ ਸਨ।ਮੈ ਨਹੀਂ ਸਮਝਦਾ ਇਹ ਸੱਚ ਹੋ ਸਕਦਾ ਹੈ। ਸੱਚ ਹੋਊ ਤਾਂ
ਕਾਰਨ ਕੁੱਝ ਹੋਰ ਹੋਣਗੇ। ਜੋ ਆਮ ਸਮਝਿਆ ਜਾਂਦਾ ਹੈ ਉਹ ਕਾਰਨ ਨਹੀ ਹੋ
ਸਕਦਾ।
ਕਿਉਕਿ ਮਹਾਤਮਾ ਬੁੱਧ ਲੋਕਾਂ ਨੂੰ ਸਮਝਾ ਰਹੇ ਹਨ ਕਿ ਚੋਰੀ ਨਾ ਕਰੋ।
ਮਹਾਂਵੀਰ ਸਿਖਿਆ ਦਿੰਦੇ ਹਨ ਕਿ ਚੋਰੀ ਨਾ ਕਰੋ। ਜੇ ਲੋਕ ਏਨੇ ਚੰਗੇ ਸਨ ਕਿ
ਘਰਾਂ ਨੂੰ ਤਾਲੇ ਦੀ ਲੋੜ ਨਹੀ ਸੀ ਤਾਂ ਮਹਾਂਵੀਰ ਤੇ ਬੁੱਧ ਦਾ ਦਿਮਾਗ
ਖਰਾਬ ਰਿਹਾ ਹੋਵੇਗਾ। ਉਹ ਕਿਸਨੂੰ ਸਮਝਾ ਰਹੇ ਸਨ ਕਿ ਚੋਰੀ ਨਾ ਕਰੋ?
ਨਹੀਂ, ਚੋਰੀ ਏਸੇ ਤਰਾਂ ਹੀ ਸੀ ਪੁਰਾਣੇ ਵਕਤਾਂ ਵਿੱਚ ਵੀ। ਤਾਂ ਇਸਦਾ
ਮਤਲਬ ਇਹ ਨਿਕਲਦਾ ਹੈ ਕਿ ਜੰਦਰੇ ਉਹਨਾਂ ਘਰਾਂ ਵਿੱਚ ਨਹੀ ਲਗਦੇ ਹੋਣਗੇ
ਜਿੰਨਾਂ ਘਰਾਂ ਚ ਚੋਰੀ ਹੋਣ ਨੂੰ ਕੁੱਝ ਨਹੀ ਹੋਵੇਗਾ। ਹੋਰ ਕੋਈ ਕਾਰਨ ਨਹੀਂ
ਹੋਵੇਗਾ। ਪਰ ਜੇ ਜੰਦਰੇ ਨਹੀ ਸਨ ਤਾਂ ਇਸਦਾ ਇਹ ਮਤਲਬ ਉੱਕਾ ਨਹੀ
ਨਿਕਲਦਾ ਕਿ ਲੋਕ ਚੋਰ ਨਹੀ ਸਨ। ਕਿਉਕਿ ਸਾਰੇ ਸਾਸ਼ਤਰ, ਗ੍ਰੰਥ ਕਹਿ ਰਹੇ
ਹਨ ਕਿ ਚੋਰੀ ਨਾ ਕਰੋ।
ਸੁਕਰਾਤ ਢਾਈ ਹਜ਼ਾਰ ਸਾਲ ਪਹਿਲਾਂ ਯੂਨਾਨ ਇਹੋ ਕਹਿੰਦਾ ਗਿਆ ਹੈ ਕਿ
ਮੁੰਡੇ ਵਿਗੜ ਗਏ ਹਨ। ਮਾਂ ਪਿਓ ਤੇ ਅਧਿਆਪਕ ਦਾ ਕੋਈ ਆਦਰ ਨਹੀਂ ਰਿਹਾ।
ਲੋਕ ਬੇਈਮਾਨ ਤੇ ਭ੍ਰਿਸ਼ਟਾਚਾਰੀ ਹੋ ਗਏ ਹਨ।ਚੀਨ ਵਿੱਚ ਇੱਕ ਛੇ ਹਜ਼ਾਰ
ਵਰ੍ਹੇ ਪੁਰਾਣੀ ਕਿਤਾਬ ਹੈ। ਉਸਦਾ ਮੁੱਖ ਬੰਦ ਪੜੀਏ ਤਾਂ ਏਦਾਂ ਜਾਪਦਾ ਹੈ
ਜਿਵੇਂ ਅੱਜ ਸਵੇਰ ਦੇ ਅਖਬਾਰ ਦਾ ਸੰਪਾਦਕੀ ਲੇਖ ਹੈ। ਉਸ ਵਿੱਚ ਲਿਖਿਆ ਹੈ
ਕਿ ਲੋਕ ਬੜੇ ਵਿਗੜ ਗਏ ਹਨ ।ਨੈਤਿਕਤਾ ਦਾ ਨਾਸ਼ ਹੋ ਗਿਆ ਹੈ। ਲੋਕ
ਭੌਤਿਕਵਾਦੀ ਹੋ ਗਏ ਹਨ। ਭ੍ਰਿਸ਼ਟਾਚਾਰ ਫੈਲ ਗਿਆ ਹੈ। ਕੋਈ ਕਿਸੇ ਦੀ
ਨਹੀ ਸੁਣਦਾ। ਲਗਦਾ ਹੈ ਜਿਵੇਂ ਮਹਾਂ ਪਰਲੋ ਨੇੜੇ ਆ ਗਈ ਹੈ। ਛੇ ਹਜ਼ਾਰ ਸਾਲ
ਪਹਿਲਾਂ ਦੀ ਕਿਤਾਬ ਹੈ, ਉਸ ਵਿੱਚ ਵੀ ਲਿਖਿਆ ਹੈ ਕਿ ਪੁਰਾਣੇ ਲੋਕ ਚੰਗੇ
ਹੁੰਦੇ ਹਨ। ਯੇ ਹੁੰਦਾ ਸੀ, ਵੋ ਹੁੰਦਾ
Comments