ਬੱਚਿਆਂ ਦੀ ਵਿਸ਼ੇਸ਼ਤਾ ਇਹ ਹੈ ਕੇ ਕੋਈ ਵੀ ਘਟਨਾ ਓਹਨਾ ਲਈ ਕੁਝ-ਕੁ ਪਲ
ਲਈ ਰਹਿੰਦੀ ਹੈ ।
ਇੱਕ ਮਾਂ ਨੇ ਬੱਚੇ ਨੂੰ ਬਹੁਤ ਝਿੜਕਿਆ , ਬੱਚਾ ਨਾਰਾਜ਼ ਹੋ ਗਿਆ , ਓਸਦੀਆਂ
ਅੱਖਾਂ ਲਾਲ ਹੋ ਗਈਆਂ , ਬੱਚਾ ਗੁੱਸੇ ਨਾਲ ਲਾਲ ਪੀਲਾ ਹੋ ਰਿਹਾ ਇਧਰ ਉਧਰ
ਹੱਥ ਪੈਰ ਮਾਰ ਰਿਹਾ ਅਤੇ ਮਾਂ ਨੂੰ ਕਹਿੰਦਾ ਅੱਜ ਤੋਂ ਬਾਅਦ ਤੇਰਾ ਮੇਰਾ
ਰਿਸ਼ਤਾ ਖਤਮ , ਮੈਂ ਦੁਬਾਰਾ ਕਦੇ ਤੇਰੇ ਨਾਲ ਗੱਲ ਨਹੀਂ ਕਰਾਂਗਾ , ਅਤੇ ਗੁੱਸੇ
ਵਿਚ ਘਰੋ ਬਾਹਰ ਚਲਾ ਜਾਂਦਾ ਹੈ ।
ਫੇਰ ਬੱਚਾ ਬਾਹਰ ਘੁੰਮ ਰਿਹਾ , ਖੇਡ ਰਿਹਾ , ਥੱਕ-ਹਾਰ ਜਾਂਦਾ , ਸਭ ਕੁਝ
ਭੁੱਲ ਜਾਂਦਾ ਘਰ ਵਾਪਸ ਆਉਂਦਾ ਤੇ ਮਾਂ ਦੀ ਗੋਦ ਵਿੱਚ ਬੈਠ ਜਾਂਦਾ ।
ਬੱਚੇ ਦੇ ਵਿਵਹਾਰ ਤੇ ਤੁਹਾਡੇ ਵਿਵਹਾਰ ਵਿੱਚ ਕੀ ਫਰਕ ਹੈ ?
ਬਹੁਤ ਵੱਡਾ ਫਰਕ ਹੈ ਬੱਚਾ ਗੱਲ ਨੂੰ ਪਲ ਭਰ ਲਈ ਯਾਦ ਰੱਖਦਾ ਤੇ ਤੁਸੀਂ ਉਮਰ ਭਰ
ਲਈ ਓਸੇ ਗੱਲ ਨੂੰ ਗੰਢ ਬੰਨ ਲੈਂਦੇ ਹੋ । ਕਿਸੇ ਨੇ ਤੁਹਾਡੀ ਬੇਜ਼ਤੀ ਕਰ ਦਿੱਤੀ ਤੁਸੀਂ
ਉਮਰ ਭਰ ਲਈ ਗੱਲ ਦਿਮਾਗ ਵਿੱਚ save ਕਰਲੀ । ਕਿਸੇ ਨੇ 20 ਸਾਲ
ਪਹਿਲਾਂ ਤੁਹਾਡਾ ਅਪਮਾਨ ਕੀਤਾ ਹੋਵੇ ਤੁਹਾਡੇ ਕੋਲ ਅੱਜ ਵੀ ਓਹ ਗੱਲ ਤਾਜ਼ਾ
ਹੋਵੇ । 50 ਸਾਲ ਪਹਿਲਾਂ ਕਿਸੇ ਨੇ ਗਾਲ੍ਹ ਦਿੱਤੀ ਹੋਵੇ ਤੁਸੀਂ ਅੱਜ ਵੀ ਗੰਢ
ਬੰਨ ਕੇ ਰੱਖੀ ਹੋਵੇ । ਇਹ ਵੀ ਹੁੰਦੇ ਕੇ ਗਾਲ੍ਹਾਂ ਕੱਢਣ ਵਾਲਾ ਮਰ ਚੁੱਕਿਆ ਹੁੰਦਾ
ਪਰ ਤੁਹਾਡੇ ਕੋਲ ਗੰਢ ਬੰਨੀ ਦੀ ਬੰਨੀ ਰਹੀ ਜਾਂਦੀ ਹੈ ।
ਤੁਸੀਂ ਦੁੱਖੀ ਨਿਰਾਸ਼ ਤੇ ਹਾਰੇ ਹੋਏ ਇਸ ਵਜ੍ਹਾਂ ਕਰਕੇ ਹੀ ਹੋ ਤੁਸੀਂ ਗੰਢਾਂ ਬੰਨਣ
ਰੱਖੀਆਂ ਆਪਣੇ ਅੰਦਰ , ਛੱਡੋ ਸਭ ਕੁਝ , ਭੁੱਲ ਜਾਓ , ਆਓ ਫੇਰ ਬੱਚੇ ਬਣ ਜਾਈਏ।
The first time progressive of modern Indian Arts ,Science , Rationality, Awareness , Curiosity,Courage, Persistence
Comments